ਮੈਨੂੰ ਫਿਕਰਮੰਦ ਕਿਉਂ ਹੋਣਾ ਚਾਹੀਦਾ ਹੈ?

ਮਾਪਿਆਂ ਲਈ ਆਪਣੇ ਬੱਚਿਆਂ ਦੀ ਪੈਸੇ ਤੱਕ ਪਹੁੰਚ, ਉਨ੍ਹਾਂ ਦੁਆਰਾ ਜੂਆ ਖੇਡਣ ਦੇ ਮੌਕਿਆਂ ਜਾਂ ਇਸ ਵਿੱਚ ਆਪਣੀ ਦਿਲਚਸਪੀ ਬਾਰੇ ਧਾਰਨਾਵਾਂ ਬਣਾਉਣਾ ਆਸਾਨ ਹੈ। ਹੋ ਸਕਦਾ ਹੈ ਤੁਸੀਂ ਜੂਆ ਨਾ ਖੇਡਦੇ ਹੋਵੋ, ਜਾਂ ਤੁਸੀਂ ਉਨ੍ਹਾਂ ਦੇ ਸਾਹਮਣੇ ਜੂਆ ਨਹੀਂ ਖੇਡਦੇ, ਇਸ ਲਈ ਤੁਸੀਂ ਸੋਚਦੇ ਹੋ ਕਿ ਇਹ ਮੁੱਦਾ ਤੁਹਾਡੇ ਬੱਚਿਆਂ ਨਾਲ ਸਬੰਧਤ ਨਹੀਂ ਹੈ।

ਪਰ ਖੋਜ ਤੁਹਾਨੂੰ ਹੈਰਾਨ ਕਰ ਸਕਦੀ ਹੈ।

ਉਮਰ ਦੀ ਸ਼੍ਰੇਣੀ

ਨੌਜਵਾਨ (18-24 ਸਾਲ) ਵਿਕਟੋਰੀਆ ਦੇ ਕਿਸੇ ਵੀ ਹੋਰ ਉਮਰ ਵਰਗ ਨਾਲੋਂ ਖੇਡਾਂ ਉੱਤੇ ਵਧੇਰੇ ਦਾਅ ਲਗਾਉਂਦੇ ਹਨ, ਜੋ ਸਾਰੀਆਂ ਜੂਏ ਦੀਆਂ ਖੇਡਾਂ ਦਾ ਇਕ ਤਿਹਾਈ ਬਣਦਾ ਹੈ। ਇਹ ਮਹੱਤਵਪੂਰਣ ਹੈ ਕਿ ਉਹ, ਸਾਰੇ ਜਨਅੰਕੜਿਆਂ ਦੇ, ਸੱਟੇ ਲਗਾਉਣ ਲਈ ਕਾਨੂੰਨੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ ਖਤਰਿਆਂ ਨੂੰ ਸਮਝ ਲੈਣ।

ਨੁਕਸਾਨ ਜਲਦੀ ਸ਼ੁਰੂ ਹੁੰਦਾ ਹੈ

ਵਿਅਕਤੀ ਜਿੰਨਾ ਜ਼ਿਆਦਾ ਜੂਆ ਖੇਡਦਾ ਹੈ, ਓਨਾ ਹੀ ਉਨ੍ਹਾਂ ਨੂੰ ਨਕਾਰਾਤਮਕ ਨਤੀਜਿਆਂ ਦਾ ਅਨੁਭਵ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ - ਜਿਸ ਨੂੰ ਜੂਏ ਦਾ ਨੁਕਸਾਨ ਵੀ ਕਿਹਾ ਜਾਂਦਾ ਹੈ। ਜਿੰਨ੍ਹੀ ਛੋਟੀ ਉਮਰ ਵਿੱਚ ਉਹ ਸ਼ੁਰੂ ਕਰਨਗੇ, ਨੁਕਸਾਨ ਦੀ ਸੰਭਾਵਨਾ ਓਨੀ ਹੀ ਬਦਤਰ ਹੋਵੇਗੀ। ਵਰਤਮਾਨ ਸਮੇਂ, ਪੰਜ ਵਿੱਚੋਂ ਇਕ ਬਾਲਗ ਜੋ ਜੂਏ ਤੋਂ ਗੰਭੀਰ ਨੁਕਸਾਨ ਦਾ ਅਨੁਭਵ ਕਰਦਾ ਹੈ, 18 ਸਾਲ ਦੇ ਹੋਣ ਤੋਂ ਪਹਿਲਾਂ ਸ਼ੁਰੂ ਹੋਇਆ ਸੀ।

ਇਕ ਦੂਜੇ ਵਰਗਾ ਹੋਣਾ

ਨੌਜਵਾਨ ਇਕ ਦੂਜੇ ਵਰਗਾ ਹੋਣ ਲਈ ਬਹੁਤ ਦਬਾਅ ਮਹਿਸੂਸ ਕਰਦੇ ਹਨ। ਛੋਟੀ ਉਮਰ ਵਿੱਚ ਸ਼ਰਾਬ ਪੀਣ ਅਤੇ ਤੰਬਾਕੂਨੋਸ਼ੀ ਵਾਂਗ, ਜੂਆ ਖੇਡਣਾ ਇਕ ਅਸਲ ਸਮੱਸਿਆ ਬਣ ਜਾਂਦਾ ਹੈ ਜਦੋਂ ਬੱਚੇ ਇਸ ਨੂੰ ਆਮ ਵਾਂਗ ਦੇਖਦੇ ਹਨ, ਕਿਉਂਕਿ ਉਹ ਮਿਥ ਲੈਂਦੇ ਹਨ ਕਿ ਹਰ ਕੋਈ ਅਜਿਹਾ ਕਰ ਰਿਹਾ ਹੈ। ਜੂਏ ਦੇ ਇਸ਼ਤਿਹਾਰਾਂ ਦਾ ਉਦੇਸ਼ ਸੱਟੇਬਾਜ਼ੀ ਨੂੰ ਦਰਸਾਉਣ ਦੀ ਉਹ ਭਾਵਨਾ ਦੇਣਾ ਹੈ ਜਿਵੇਂ ਇਹ ਸਧਾਰਨ ਜਿਹੀ ਗੱਲ ਹੋਵੇ।

ਪਹੁੰਚ ਵਿੱਚ ਅਸਾਨੀ

ਜੂਆ ਹੁਣ, ਸਮਾਰਟਫੋਨ ਅਤੇ ਜੂਏ ਦੀਆਂ ਐਪਲੀਕੇਸ਼ਨਾਂ ਰਾਹੀਂ 24 ਘੰਟੇ/7 ਦਿਨ ਪਹੁੰਚ ਵਿੱਚ ਹੈ। ਸਮਾਰਟਫੋਨ ਛੋਟੇ ਬੱਚਿਆਂ ਸਮੇਤ ਹਰ ਕਿਸੇ ਦੀ ਪਹੁੰਚ ਵਿੱਚ ਹੈ, ਜੋ ਸ਼ੁਰੂ ਕਰਨ ਲਈ ਇੰਨਾ ਵਧੇਰੇ ਆਸਾਨ ਹੋ ਗਿਆ ਹੈ ਜਿੰਨਾ ਪਹਿਲਾਂ ਕਦੇ ਨਹੀਂ ਸੀ।

ਗ੍ਰਹਿਣਸ਼ੀਲਤਾ

ਖੇਡਾਂ ਵਿੱਚ ਸੱਟੇਬਾਜ਼ੀ ਦੇ ਇਸ਼ਤਿਹਾਰਾਂ ਦੇ ਬਿਰਤਾਂਤ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਕੋਈ ਖਤਰਾ ਨਹੀਂ ਹੈ। 'ਕੈਸ਼-ਬੈਕ' ਅਤੇ 'ਬੋਨਸ-ਬੈੱਟ' ਪੇਸ਼ਕਸ਼ਾਂ ਦੀ ਵਰਤੋਂ ਕਰਨਾ, ਘੱਟ ਖਤਰੇ 'ਤੇ ਸ਼ਾਮਲ ਹੋਣਾ ਬੱਚਿਆਂ ਲਈ ਬਹੁਤ ਜ਼ਿਆਦਾ ਮਨਮੋਹਕ ਹੋ ਜਾਂਦਾ ਹੈ। ਜੇ ਉਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ ਹੈ, ਤਾਂ ਕਿਉਂ ਨਹੀਂ?

ਵੱਖਰੇ ਅਧਿਐਨਾਂ ਨੇ ਲੱਭਿਆ ਹੈ ਕਿ:

  • ਔਸਤਨ 374 ਜੂਏ ਦੇ ਇਸ਼ਤਿਹਾਰ ਰੋਜ਼ਾਨਾ ਫ੍ਰੀ-ਟੂ-ਏਅਰ ਟੀਵੀ ਉੱਤੇ ਪ੍ਰਸਾਰਤ ਕੀਤੇ ਜਾਂਦੇ ਹਨ, ਜਿਸ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਵੱਧ ਇਹਨਾਂ ਨੂੰ ਵੇਖਦੇ ਹਨ। 1
  • 12-17 ਸਾਲ ਦੀ ਉਮਰ ਦੇ 73% ਵਿਕਟੋਰੀਆ ਵਾਸੀਆਂ ਨੇ ਪਿਛਲੇ 30 ਦਿਨਾਂ ਵਿੱਚ ਟੀਵੀ ਉੱਤੇ ਜੂਏ ਦੇ ਇਸ਼ਤਿਹਾਰ ਦੇਖੇ ਹੋਣ ਦੀ ਰਿਪੋਰਟ ਕੀਤੀ। 2

1 O’Brien, K & Iqbal, M 2019, Extent of, and children and young people’s exposure to, gambling advertising in sport and non-sport TV, Victorian Responsible Gambling Foundation, Melbourne.

2 Freund, M, Noble, N, Hill, D, White, V, Evans, T, Oldmeadow, C & Sanson-Fisher, R 2019, The prevalence and correlates of gambling in secondary school students in Victoria, Australia, 2017, Victorian Responsible Gambling Foundation, Melbourne.