ਬੱਚਿਆਂ ਨਾਲ ਗੱਲ ਕਰਨਾ

ਇਸ ਤੋਂ ਬਹੁਤ ਪਹਿਲਾਂ ਕਿ ਉਹ ਕਾਨੂੰਨੀ ਤੌਰ ਤੇ ਅਜਿਹਾ ਕਰਨ ਦੇ ਯੋਗ ਹੋਣ, ਸੱਟੇਬਾਜ਼ੀ ਪ੍ਰਤੀ ਨੌਜਵਾਨਾਂ ਦੀ ਮਨੋ-ਬਿਰਤੀ ਵਿਕਸਤ ਹੋਣੀ ਸ਼ੁਰੂ ਹੋ ਜਾਂਦੀ ਹੈ। ਆਪਣੇ ਬੱਚਿਆਂ ਨਾਲ ਜਲਦੀ ਜੂਆ ਖੇਡਣ ਬਾਰੇ ਗੱਲਬਾਤ ਕਰਨਾ ਮਹੱਤਵਪੂਰਣ ਹੈ, ਜਿਵੇਂ ਕਿ ਸ਼ਰਾਬ ਪੀਣ, ਨਸ਼ੀਲੀਆਂ ਦਵਾਈਆਂ ਅਤੇ ਸੈਕਸ ਬਾਰੇ 'ਗੱਲ' ਕਰਨਾ।

ਗੱਲਬਾਤ ਸ਼ੁਰੂ ਕਰਨ ਲਈ ਨੁਕਤੇ

  • ਕੀ ਤੁਸੀਂ ਟੀਵੀ ਉੱਤੇ ਸੱਟੇਬਾਜ਼ੀ ਦੇ ਇਸ਼ਤਿਹਾਰਾਂ ਨੂੰ ਦੇਖਿਆ ਹੈ?
  • ਕੀ ਤੁਸੀਂ ਸੋਚਦੇ ਹੋ ਕਿ ਖੇਡਾਂ ਉਪਰ ਸੱਟੇਬਾਜ਼ੀ ਖਤਰੇ ਭਰੀ ਜਾਪਦੀ ਹੈ?
  • ਕੀ ਤੁਸੀਂ ਸੋਚਦੇ ਹੋ ਕਿ ਲੋਕਾਂ ਨੂੰ ਖੇਡਾਂ ਦਾ ਅਨੰਦ ਲੈਣ ਲਈ ਜੂਆ ਖੇਡਣਾ ਪਵੇਗਾ?
  • ਜੂਏ ਬਾਰੇ ਤੁਸੀਂ ਕੀ ਸੋਚਦੇ ਹੋ?
  • ਕੀ ਤੁਹਾਡੇ ਕਿਸੇ ਦੋਸਤ ਨੇ ਕਦੇ ਜੂਆ ਖੇਡਿਆ ਹੈ?

ਗੱਲ ਕਰਨ ਵਾਸਤੇ ਨੁਕਤੇ

  • ਸੱਟੇਬਾਜ਼ੀ ਕੰਪਨੀਆਂ ਨੂੰ ਕਾਰੋਬਾਰ ਵਿੱਚ ਬਣੇ ਰਹਿਣ ਲਈ ਮੁਨਾਫਾ ਕਮਾਉਣ ਦੀ ਲੋੜ ਹੈ। ਜੇ ਉਹ ਇਸ ਤੋਂ ਪੈਸਾ ਨਾ ਕਮਾ ਰਹੇ ਹੁੰਦੇ, ਤਾਂ ਉਹ ਅਜਿਹਾ ਨਹੀਂ ਕਰਦੇ। ਇਹ ਉਨ੍ਹਾਂ ਦੇ ਜਿੱਤਣ ਲਈ ਵਿਉਂਤਿਆ ਗਿਆ ਹੈ।
  • ਜੂਆ ਸੰਭਾਵਨਾ ਦੇ ਨਿਯਮਾਂ ਉੱਤੇ ਕੰਮ ਕਰਦਾ ਹੈ - ਜਿੱਤਣ ਦੀਆਂ ਸੰਭਾਵਨਾਵਾਂ ਨਹੀਂ ਬਦਲਦੀਆਂ ਹਨ।
  • ਪੱਕੀ ਸ਼ਰਤ ਵਰਗੀ ਕੋਈ ਚੀਜ਼ ਨਹੀਂ ਹੈ। ਹਾਲਾਂਕਿ ਸ਼ਰਤ ਲਾਉਣ ਵਾਲੇ ਦਾ ਗਿਆਨ ਵਧ ਸਕਦਾ ਹੈ, ਕਿਸਮਤ ਅਤੇ ਹੋਰ ਕਾਰਕ ਹਮੇਸ਼ਾਂ ਨਤੀਜੇ ਨੂੰ ਜ਼ਿਆਦਾ ਬਦਲ ਸਕਦੇ ਹਨ।
  • ਜੂਆ ਇਸ਼ਤਿਹਾਰਬਾਜ਼ੀ 'ਕੈਸ਼-ਬੈਕ' ਅਤੇ 'ਬੋਨਸ ਸੱਟੇਬਾਜ਼ੀ' ਪੇਸ਼ਕਸ਼ਾਂ ਰਾਹੀਂ ਸੱਟੇਬਾਜ਼ੀ ਨੂੰ, ਵੇਖਣ ਨੂੰ, ਘੱਟ ਖਤਰਾ ਭਰਿਆ ਬਣਾ ਸਕਦੀ ਹੈ। ਇਹ ਫਿਰ ਵੀ ਓਨਾ ਹੀ ਖਤਰਨਾਕ ਹੈ।

ਸਕਾਰਾਤਮਕ ਗੱਲਬਾਤ ਲਈ ਵਿਹਾਰਕ ਸੁਝਾਅ

  • ਕਹਾਣੀਆਂ ਸੁਣਾਓ।
    ਦੂਜਿਆਂ ਦੇ ਤਜਰਬਿਆਂ ਦੀ ਵਰਤੋਂ ਕਰਨਾ ਗੱਲ ਸਮਝਾਉਣ ਦਾ ਇਕ ਉਸਾਰੂ ਤਰੀਕਾ ਹੋ ਸਕਦਾ ਹੈ।
  • ਸੁਣਨਾ ਸਿੱਖੋ ਤਾਂ ਜੋ ਤੁਹਾਡੇ ਬੱਚੇ ਗੱਲ ਕਰਨ।
    ਬੱਚੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵਧੇਰੇ ਗ੍ਰਹਿਣਸ਼ੀਲ ਹੁੰਦੇ ਹਨ, ਜਦੋਂ ਉਹ ਜਾਣਦੇ ਹੋਣ ਕਿ ਤੁਸੀਂ ਸਰਗਰਮੀ ਨਾਲ ਉਨ੍ਹਾਂ ਦੇ ਵਿਚਾਰ ਸੁਣ ਰਹੇ ਹੋ।
  • ਸਹੀ ਸਮਾਂ ਚੁਣੋ।
    ਜ਼ਿਆਦਾਤਰ ਇਤਫਾਕੀਆ ਸਥਿਤੀਆਂ ਜੂਏ ਬਾਰੇ ਗੱਲ ਕਰਨ ਦੇ ਬਿਹਤਰ ਮੌਕੇ ਹਨ। ਫੁਟੀ ਅਭਿਆਸ ਵੱਲ ਨੂੰ ਜਾਂਦਿਆਂ ਜਾਂ ਖੇਡ ਦੇਖਣ ਵਰਗੇ ਸਮੇਂ ਢੁੱਕਵੇਂ ਅਤੇ ਆਸਾਨ ਹੁੰਦੇ ਹਨ।
  • ਹਾਸੇ-ਮਜ਼ਾਕ ਦੀ ਵਰਤੋਂ ਕਰੋ।
    ਚੀਜ਼ਾਂ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰੋ। ਜੇ ਗੱਲਬਾਤ ਬਹੁਤ ਗੰਭੀਰ ਹੋ ਜਾਂਦੀ ਹੈ, ਤਾਂ ਤੁਹਾਡੇ ਬੱਚੇ ਗੱਲਬਾਤ ਕਰਨਾ ਬੰਦ ਕਰ ਸਕਦੇ ਹਨ।
  • ਆਪਣੇ ਸੁਨੇਹੇ ਨੂੰ ਅਨੁਕੂਲਿਤ ਕਰੋ।
    ਉਨ੍ਹਾਂ ਦੇ ਜੀਵਨ ਦੀਆਂ ਚੀਜ਼ਾਂ ਦੀਆਂ ਉਦਾਹਰਣਾਂ ਦੀ ਵਰਤੋਂ ਕਰਕੇ, ਉਨ੍ਹਾਂ ਨਾਲ ਸਬੰਧਤ ਬਣਾ ਕੇ ਉਨ੍ਹਾਂ ਦੀ ਵਿਚਾਰ-ਵਟਾਂਦਰੇ ਵਿੱਚ ਦਿਲਚਸਪੀ ਬਣਾਈ ਰੱਖੋ।
  • ਇਸ ਨੂੰ ਛੋਟੇ ਵਕਫਿਆਂ ਵਿੱਚ ਕਰੋ।
    ਬਹੁਤ ਸਾਰੀਆਂ ਛੋਟੀਆਂ ਗੱਲਾਂ-ਬਾਤਾਂ ਇਕ ਲੰਬੀ ਗੱਲਬਾਤ ਨਾਲੋਂ ਬਿਹਤਰ ਹਨ। ਸੁਨੇਹਾ ਮੁੱਕ ਨਹੀਂ ਜਾਵੇਗਾ, ਅਤੇ ਵਿਸ਼ਾ ਨਿਰੰਤਰ ਬਣਿਆ ਰਹੇਗਾ।
  • ਤੁਸੀਂ ਜੋ ਪ੍ਰਚਾਰ ਕਰਦੇ ਹੋ ਉਸ ਦਾ ਖੁਦ ਅਭਿਆਸ ਕਰੋ।
    ਨੌਜਵਾਨ ਤੁਹਾਡੇ ਤੋਂ ਆਸਾਨੀ ਨਾਲ ਪ੍ਰਭਾਵਤ ਹੁੰਦੇ ਹਨ। ਜੇ ਉਹ ਤੁਹਾਨੂੰ ਬਕਾਇਦਾ ਜੂਆ ਖੇਡਦੇ ਦੇਖਦੇ ਹਨ, ਤਾਂ ਉਹ ਸੋਚਣਾ ਸ਼ੁਰੂ ਕਰ ਦੇਣਗੇ ਕਿ ਇਹ ਆਮ ਜਿਹੀ ਗੱਲ ਹੈ। ਹਮੇਸ਼ਾਂ ਕਿਸੇ ਵੀ ਜੂਏ ਵਿੱਚ ਸ਼ਾਮਲ ਖਤਰਿਆਂ ਨੂੰ ਸਮਝਾਓ ਜੋ ਤੁਸੀਂ ਖੁਦ ਕਰਦੇ ਹੋ।