ਇਹ ਹਮੇਸ਼ਾ ਜ਼ਾਹਰ ਨਹੀਂ ਹੁੰਦਾ, ਪਰ ਸੰਕੇਤ, ਜੇ ਕਿਸੇ ਨੌਜਵਾਨ ਵਿਅਕਤੀ ਨੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਹੈ, ਇਸ ਵਿੱਚ ਸ਼ਾਮਲ ਹੋ ਸਕਦੇ ਹਨ:
- ਜੂਏ ਬਾਰੇ ਗੱਲ ਕਰਨ ਜਾਂ ਇਸ ਬਾਰੇ ਸੋਚਣ ਵਿੱਚ ਸਮਾਂ ਬਿਤਾਉਣਾ
- ਨਕਲੀ ਜੂਏ ਦੀਆਂ ਐਪਾਂ ਅਤੇ ਗੇਮਾਂ ਵਿੱਚ ਉਲਝਿਆ ਹੋਣਾ
- ਖੇਡ ਦੀ ਬਜਾਏ ਜਿੱਤਣ ਦੀਆਂ ਸੰਭਾਵਨਾਵਾਂ ਉੱਤੇ ਧਿਆਨ ਕੇਂਦਰਿਤ ਕਰਨਾ
- ਪਰਿਵਾਰ ਅਤੇ ਦੋਸਤਾਂ ਤੋਂ ਪੈਸੇ ਉਧਾਰ ਲੈਣਾ
- ਕਿਸੇ ਔਨਲਾਈਨ ਗੇਮ ਵਿੱਚ ਤੁਹਾਡੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨਾ
- ਆਪਣੀਆਂ ਗਤੀਵਿਧੀਆਂ ਬਾਰੇ ਗੁਪਤ ਹੋਣਾ
- ਮੂਡ ਦਾ ਬਦਲਣਾ ਜਾਂ ਤਣਾਅ ਵਿੱਚ ਦਿਖਾਈ ਦੇਣਾ
- ਉਦਾਸੀਨ ਮਹਿਸੂਸ ਕਰਨਾ, ਜਿਸ ਵਿੱਚ ਦੋਸਤਾਂ ਤੋਂ ਪਿੱਛੇ ਹਟਣਾ ਵੀ ਸ਼ਾਮਲ ਹੈ
- ਸਕੂਲ ਤੋਂ ਖਿਸਕਣਾ ਜਾਂ ਆਮ ਵਾਂਗ ਵਧੀਆ ਪ੍ਰਦਰਸ਼ਨ ਨਾ ਕਰਨਾ
- ਇਸ ਤਰੀਕੇ ਨਾਲ ਵਿਵਹਾਰ ਕਰਨਾ ਜੋ ਤੁਹਾਨੂੰ ਫਿਕਰਮੰਦ ਕਰਦਾ ਹੈ
ਤੁਸੀਂ ਕੀ ਕਰ ਸਕਦੇ ਹੋ
ਜੇ ਤੁਸੀਂ ਮਾਪੇ ਹੋ ਜਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਨੌਜਵਾਨ ਵਿਅਕਤੀ ਹੈ, ਤਾਂ ਉਹਨਾਂ ਨਾਲ ਜੂਏ ਦੇ ਖਤਰਿਆਂ ਬਾਰੇ ਗੱਲ ਕਰੋ, ਅਤੇ ਨਾਲ ਹੀ ਸੰਭਾਵਿਤ ਨਤੀਜਿਆਂ ਬਾਰੇ ਵੀ ਗੱਲ ਕਰੋ।
ਜਾਣਕਾਰ ਨੌਜਵਾਨ ਇਸ ਬਾਰੇ ਅਹਿਮ ਫੈਸਲੇ ਲੈਣ ਦੇ ਬਿਹਤਰ ਯੋਗ ਹੁੰਦੇ ਹਨ ਕਿ ਜਦੋਂ ਉਹ ਬਾਲਗ ਬਣ ਜਾਂਦੇ ਹਨ ਤਾਂ ਉਹ ਜੂਏ ਵਿੱਚ ਕਿਸ ਤਰਾਂ ਹਿੱਸਾ ਲੈਂਦੇ ਹਨ।
ਸਾਡੀ Gambler's Help ਵੈੱਬਸਾਈਟ ਕੋਲ ਜੂਏ ਤੋਂ ਨੁਕਸਾਨ ਦਾ ਅਨੁਭਵ ਕਰਨ ਵਾਲੇ ਲੋਕਾਂ ਦੀ ਸਹਾਇਤਾ ਕਰਨ ਦੇ ਕਈ ਤਰੀਕਿਆਂ ਬਾਰੇ ਜਾਣਕਾਰੀ ਹੈ। ਸਹਾਇਤਾ ਅਤੇ ਸਲਾਹ ਵਾਸਤੇ 1800 858 858 ਉੱਤੇ Gambler's Help ਦੀ 24/7 ਟੈਲੀਫੋਨ ਲਾਈਨ ਨੂੰ ਫੋਨ ਕਰੋ।