
ਵਿਵਾਦ ਦਾ ਵਿਸ਼ਾ

ਜੂਏ ਦੇ ਇਸ਼ਤਿਹਾਰ, ਬੱਚਿਆਂ ਦੇ ਖੇਡ ਪ੍ਰਤੀ ਦ੍ਰਿਸ਼ਟੀਕੋਣ ਨੂੰ ਬਦਲ ਰਹੇ ਹਨ।
ਟੀਵੀ ਇਸ਼ਤਿਹਾਰ, ਸਟੇਡੀਅਮ ਦੇ ਅੰਦਰ ਲੱਗੇ ਇਸ਼ਤਿਹਾਰੀ ਚਿੰਨ੍ਹ ਅਤੇ ਜੂਏ ਲਈ ਔਨਲਾਈਨ ਇਸ਼ਤਿਹਾਰ ਹਰ ਥਾਂ ਮੌਜੂਦ ਹਨ। ਇਹ ਉਸ ਹੱਦ ਤੱਕ ਪਹੁੰਚ ਗਿਆ ਹੈ ਜਿੱਥੇ ਬੱਚੇ ਇਸ ਤੋਂ ਬਿਨਾਂ ਖੇਡ ਨੂੰ ਜਾਣਦੇ ਹੀ ਨਹੀਂ।
ਇਸ ਲਈ ਅਸੀਂ ਨੌਜਵਾਨਾਂ ਨੂੰ ਖੇਡਾਂ ਵੱਲ ਨੂੰ ਵਾਪਸ ਲਿਆਉਣ ਲਈ ਉਤਸ਼ਾਹਤ ਕਰਦੇ ਹਾਂ। ਖੇਡਾਂ ਵਿੱਚ ਜੂਏ ਦੇ ਖਤਰਿਆਂ ਨੂੰ ਸਮਝ ਕੇ, ਉਹ ਖੇਡ ਦਾ ਅਨੰਦ ਲੈ ਸਕਦੇ ਹਨ ਜਿਸ ਨੂੰ ਉਹ ਯਥਾਰਥ ਸਮਝ ਕੇ ਪਿਆਰ ਕਰ ਸਕਦੇ ਹਨ, ਨਾ ਕਿ ਸੰਭਾਵਨਾਵਾਂ ਲਈ।